Home / Latest / Zaildar Pargat Singh World – Lyricist – Composer – Writer – All Thoughts

Zaildar Pargat Singh World – Lyricist – Composer – Writer – All Thoughts

Zaildar Pargat Singh World – Lyricist – Composer – Writer – All Thoughts

Zaildar Pargat Singh World - Lyricist - Composer - Writer - All Post

Note
Es Page Te Sirf Zaildar Pargat Singh Dia Likhta Han .

Song

Song Singer
Butterfly Jass Bajwa
Cute Munda Sharry Mann
Skoda Ranjit Bawa

Thoughts – Shayari


ਕਿਸੇ ਅੱਖ ਮਾਸ਼ੂਕ ਦੀ ਚੋਈ ਸੀ
ਸੁਣਿਐ ਕੁਦਰਤ ਵੀ ਰੋਈ ਸੀ
ਤਾਂਹੀ ਕੱਲ ਬਾਰਿਸ਼ ਹੋਈ ਸੀ ਤੇ ਬੱਦਲ ਵਰਿ੍ਹਆ ਸੀ ?
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ
ਕੱਲ ਕਲੀ ਕਲੀ ਕੁਰਲਾਈ ਸੀ
ਹਵਾ ਹੌਸਲਾ ਦੇਣ ਲਈ ਆਈ ਸੀ
ਤੇ ਪੱਤਾ ਪੱਤਾ ਰੁੱਖਾਂ ਦਾ ਵੀ ਡਰਿਆ ਡਰਿਆ ਸੀ
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ
ਕਹਿੰਦੇ ਚੰਨ ਵੀ ਸੋਗ ਲਈ ਆਇਆ ਸੀ
ਤਾਰੇ ਵੀ ਨਾਲ ਲਿਆਇਆ ਸੀ
ਬੜਾ ਵੈਨ ਚਾਨਣੀ ਪਾਇਆ ਸੀ ਅਫਸੋਸ ਜਾ ਕਰਿਆ ਸੀ
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ

ਕੁਜ ਅਰਸ਼ੋਂ ਆਈਆਂ ਪਰੀਆਂ ਸਨ
ਜੋ ਸਬ ਤੋਂ ਪਿੱਛੇ ਖੜ੍ਹੀਆਂ ਸਨ
ਨੈਣਾਂ ਵਿੱਚ ਲੱਗੀਆਂ ਝੜੀਆਂ ਸਨ ਮਨ ਡਾਹਡਾ ਭਰਿਆ ਸੀ
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ

ਪਹੁੰਚੀ ਚੀਕ ਬਹਿਸ਼ਤਾਂ ਤੀਕਣ
ਰੋਂਦਾ ਮੋਰ ਕੋਈ ਹੋਵੇ ਜੀਕਣ
ਮੈਨੂ ਸਮਝ ਨੀ ਆਈ ਕੀਕਣ ਓਹਨੇ ਇਹ ਦੁੱਖ ਜਰਿਆ ਸੀ
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ

ਰੋਂਦੇ ਇਸ਼ਕ ਗਲੀ ਦੇ ਕੁੱਤੇ
ਲੋਕੀਂ ਨਾਲ ਠਾਠ ਦੇ ਸੁੱਤੇ
ਤੂੰ ਕਿੰਜ ਜੈਲਦਾਰ ਦਿਲ ਉੱਤੇ ਐਡਾ ਪੱਥਰ ਧਰਿਆ ਸੀ
ਮੈਂ ਸੁਣਿਐ ਕੱਲ ਕਿਧਰੇ ਕੋਈ ਆਸ਼ਿਕ ਮਰਿਆ ਸੀ……..

ਜਦੋੰ ਤੇਰੀ ਯਾਦ ਆਉੰਦੀ ਏ
ਤਾੰ ਮੈਨੂੰ ਯਾਦ ਆਉੰਦਾ ਏ
ਕੇ ਤੈਨੂੰ ਯਾਦ ਕਰਨਾ ਏ
ਇੱਕ ਖ਼ੂਨ ਪਸੀਨਾ ਕੀਤਾ ਏ, ਨਹੀਂ ਦਾਤਾਂ ਇਹ ਕਿਸੇ ਪੀਰ ਦੀਆਂ
ਇਹਨਾਂ ਹੱਥਾਂ ਉੱਤੇ ਵਾਹੀਆਂ ਨੇ, ਮੈਂ ਖ਼ੁਦ ਲੀਕਾਂ ਤਕਦੀਰ ਦੀਆਂ
ਮੈੰ ਕਾਗਜ਼ ਤੂੰ ਗਜ਼ਲ ਦੇ ਵਰਗੀ
ਜਿਵੇੰ ਖ਼ੁਦਾ ਦੇ ਫਜ਼ਲ ਦੇ ਵਰਗੀ
ਮੈੰ ਨਕਲੀ ਤੂੰ ਅਸਲ ਦੇ ਵਰਗੀ
ਮੈੰ ਆੰ ਹਿਜਰ ਤੂੰ ਵਸਲ ਦੇ ਵਰਗੀਅਣਸੁਲਝੇ ਜਹੇ ਪਜ਼ਲ ਦੇ ਵਰਗੀ
ਮੈੰ ਕੋਈ ਜੱਟ ਤੂੰ ਫਸਲ ਦੇ ਵਰਗੀ

ਕੱਮ ਤੋਂ ਸਿੱਧਾ ਘਰ ਜਾਨਾਂ ਵਾਂ
ਮਿਲੇ ਨਾ ਕੱਮ ਤੇ ਡਰ ਜਾਨਾਂ ਵਾਂ
ਜੇ ਨਾ ਰੋਟੀ ਮਿਲੇ ਕਿਸੇ ਦਿਨ
ਭਾਣਾ ਮੰਨ ਕੇ ਜਰ ਜਾਨਾਂ ਵਾਂਲੋਕਾਂ ਕਖੋਂ ਹੌਲਾ ਕੀਤਾ
ਹੌਲਾ ਹਾਂ ਨਾ, ਤਰ ਜਾਨਾਂ ਵਾਂ

ਜਦ ਮਜ਼ਲੂਮ ਦੀ ਪੱਤ ਰੁਲਦੀ ਏ
ਜਿਓਂਦੇ ਜੀ ਹੀ ਮਰ ਜਾਨਾਂ ਵਾਂ

ਇਸ਼ਕ਼ ਦਾ ਪੈਂਡਾ , ਟੇਡਾ , ਔਖਾ
ਮੁਸ਼ਕਿਲ ਤਾਂ ਹੈ ਪਰ , ਜਾਨਾਂ ਵਾਂ

ਆਪਣੇ ਹੱਥਾਂ ਨਾਲ ਕਿਓਂ ਖਬਰੇ
ਕੁਤਰੀ ਆਪਣੇ ਪਰ ਜਾਨਾਂ ਵਾਂ

ਜਦ ਕੋਈ ਖਾਲੀ ਵਰਕਾ ਮਿਲਦੈ
ਅੱਲਾਹ ਲਿਖਕੇ ਭਰ ਜਾਨਾਂ ਵਾਂ

ਲੋਕੀਂ ਮਾਰਨ ਧੱਕੇ ਮੈਨੂੰ
ਤਾਹੀਂ ਤੇਰੇ ਦਰ ਜਾਨਾਂ ਵਾਂ

ਜੈਲਦਾਰ ਦਾ ਨਾਮ ਨਾ ਭੁੱਲੇ
ਕੱਮ ਕੋਈ ਐਸਾ ਕਰ ਜਾਨਾਂ ਵਾਂ ..

ਪੱਤਿਓ ਨਾ ਸ਼ੋਰ ਕਰੋ ਕੱਮ ਕੋਈ ਹੋਰ ਕਰੋ ਸੱਜਣਾ ਦੀ ਨੀਂਦ ਨੂ ਨਾ ਤੋੜਿਓ
ਸੁਪਨੇ ਦੇ ਸ਼ਹਿਰ ਚੋਂ ਜੀ ਖ਼ਾਬਾਂ ਵਾਲੀ ਨਹਿਰ ਨੂੰ ਜੀ ਸਾਡੇ ਵੀ ਉਜਾੜਾਂ ਵੱਲ ਮੋੜਿਓ
ਫੁੱਲੋ ਵੇ ਗੁਲਾਬ ਦਿਓ ਜ਼ਰਾ ਕੁ ਹਿਸਾਬ ਦਿਓ ਕਿੰਨੀਆਂ ਕੁ ਮਹਿਕਾਂ ਨੇ ਖਿਲਾਰੀਆਂ
ਕਿੰਨੀਆਂ ਕੁ ਕਲੀਆਂ ਨੇ ਫੁੱਲਾਂ ਵਿਚ ਢਲੀਆਂ ਤੇ ਕਿੰਨੀਆਂ ਕੁ ਰਹਿ ਗਈਆਂ ਕੁਆਰੀਆਂ
ਅੱਧ ਖਿੜੇ ਫੁੱਲ ਨੇ ਜੋ ਸੱਚੀ ਅਣਮੁੱਲ ਨੇ ਜੋ ਵਾਸਤਾ ਏ ਅਜੇ ਤਾ ਨਾਂ ਤੋੜਿਓ
ਸੁਪਨੇ ਦੇ ਸ਼ਹਿਰ ਚੋਂ ਜੀ ਖ਼ਾਬਾਂ ਵਾਲੀ ਨਹਿਰ ਨੂੰ ਜੀ ਸਾਡੇ ਵੀ ਉਜਾੜਾਂ ਵੱਲ ਮੋੜਿਓ
ਪੱਤਿਓ ਨਾ ਸ਼ੋਰ ਕਰੋ ਕੱਮ ਕੋਈ ਹੋਰ ਕਰੋ ਸੱਜਣਾ ਦੀ ਨੀਂਦ ਨੂ ਨਾ ਤੋੜਿਓ

ਸਿਰੋਂ ਛੱਤ ਖੁੱਸ ਗਈ ਹੱਥਾਂ ਚੋ ਰੋਟੀਆਂ
ਕਿੱਲਿਆਂ ਤੇ ਰਹਿ ਗਈਆਂ ਮੱਝਾਂ ਤੇ ਝੋਟੀਆਂ
ਚੁੱਕ ਕੇ ਕੰਧਾੜੇ ਬਾਪੂ ਤੁਰੇ ਪੋਤੇ ਨੂ
ਬੁੱਢੀਆਂ ਨੇ ਲੱਤਾਂ ਤੇ ਹੱਥਾਂ ਚ ਸੋਟੀਆਂ
ਹੱਥ ਚ ਨਾ ਧੇਲੀ, ਬਾਦ ਦਾਦੇ ਦੀ ਹਵੇਲੀ ਤੁਰ ਆਏ ਛੱਡ ਕੇ
ਰੋਲ ਕੇ ਅਬਾਦੀ, ਕਹਿੰਦੇ ਆ ਲਓ ਜੀ ਆਜ਼ਾਦੀ,
ਸਾਨੂੰ ਘਰੋਂ ਕੱਡ ਕੇ ਅੱਜ ਵੀ ਤਰੀਕ ਪੈਂਦੀ ਵੱਡ ਖਾਣ ਨੂੰ
ਕਹਿਤਾ ਸੀਗਾ ਜਦੋ ਘਰ ਛੱਡ ਜਾਣ ਨੂੰ
ਸਾਡੇ ਸਿਰਾਂ ਤੇ ਜੋ ਕਰਦਾ ਸਿਆਸਤਾਂ
ਅੱਗ ਲਾਓਨੀ ਐਹੋ ਜਹੇ ਹਿੰਦੋਸਤਾਨ ਨੂੰ
ਗੱਡੀਆਂ ਚ ਲਾਸ਼ਾਂ , ਸੁੱਟ ਤੀਆਂ ਬਦਮਾਸ਼ਾਂ, ਸਾਡੇ ਸਿਰ ਵੱਡ ਕੇ
ਰੋਲ ਕੇ ਅਬਾਦੀ, ਕਹਿੰਦੇ ਆ ਲਓ ਜੀ ਆਜ਼ਾਦੀ, ਸਾਨੂੰ ਘਰੋਂ ਕੱਡ ਕੇ
ਗੋਰੇਆਂ ਤੋਂ ਛੁੱਟੇ ਭਗਵੇਂ ਚ ਫੱਸ ਗਏ
ਉੰਨੀ ਸੌ ਚੁਰਾਸੀ ਵਾਲੇ ਦੰਗੇ ਦੱਸ ਗਏ
ਜੈਲਦਾਰਾ ਕੌਮ ਨੂੰ ਗਦਾਰ ਮਾਰ ਗਏ
ਸਿਵਿਆਂ ਤੇ ਕਰ ਰਾਜਨੀਤੀ ਨੱਸ ਗਏ
ਪਾਕੇ ਸੂਟ ਬੂਟ ਹੋਣੇ ਮਾਰਦੇ ਸਲੁਟ ਜੀ ਤਰੰਗਾ ਗੱਡ ਕੇ
ਰੋਲ ਕੇ ਅਬਾਦੀ, ਕਹਿੰਦੇ ਆ ਲਓ ਜੀ ਆਜ਼ਾਦੀ, ਸਾਨੂੰ ਘਰੋਂ ਕੱਡ ਕੇ

ਏ ਨਹੀੰ ਚਰਖੇ ਜਹੇ ਗੇੜ ਕੇ ਮੰਗਾਈ ਤੁਸੀੰ ਜਿਸ ਨੂੰ ਆਜ਼ਾਦੀ ਕਹਿੰਦੇ ਓ
ਸਾਡੀ ਲਾਸ਼ਾੰ ਉੱਤੋੰ ਲੰਘ ਕੇ ਹੈ ਆਈ ਤੁਸੀੰ ਜਿਸ ਨੂੰ ਆਜ਼ਾਦੀ ਕਹਿੰਦੇ ਓ

Comments

comments

About Manjinder Singh ManNu

Check Also

Photos – Jagran – Chowk Chabutra Amritsar – MM World

Photos – Jagran – Chowk Chabutra Amritsar – MM World 15th Annual Jaagran RAKESH BEHAL …